Breaking News
Home / Uncategorized / ਇਸ ਅਭਿਨੇਤਰੀ ਨੂੰ ਇੱਕ ਰਾਤ ਬਿਤਾਉਣ ਲਈ ਮਿਲਿਆ ਵੀਹ ਲੱਖ ਰੁਪਏ ਦਾ ਮੈਸੇਜ ਵਾਲਾ ਆਫਰ.. ਅਭਿਨੇਤਰੀ ਦਾ ਰਿਪਲਾਈ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਵਾਇਰਲ

ਇਸ ਅਭਿਨੇਤਰੀ ਨੂੰ ਇੱਕ ਰਾਤ ਬਿਤਾਉਣ ਲਈ ਮਿਲਿਆ ਵੀਹ ਲੱਖ ਰੁਪਏ ਦਾ ਮੈਸੇਜ ਵਾਲਾ ਆਫਰ.. ਅਭਿਨੇਤਰੀ ਦਾ ਰਿਪਲਾਈ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਵਾਇਰਲ

ਅਭਿਨੇਤਰੀ ਤੋਂ ਨਨ ਬਣੀ ਅਦਾਕਾਰ ਸੋਫੀਆ ਹਯਾਤ ਇਸ ਵਾਰ ਫਿਰ ਸੁਰੱਖਿਆ ਵਿੱਚ ਬਣੀ ਹੋਈ ਹੈ । ਇਸ ਵਾਰ ਸੋਫੀਆ ਦੇ ਸੁਰੱਖਿਆ ਵਿੱਚ ਬਣਨ ਦਾ ਕਾਰਨ ਉਸ ਦੀ ਬੇਮਿਸਾਲ ਲੁੱਕ ਨਹੀਂ ਬਲਕਿ ਕੋਈ ਹੋਰ ਵਜ੍ਹਾ ਹੈ । ਅਕਸਰ ਹੀ ਸੋਸ਼ਲ ਮੀਡੀਆ ਉੱਪਰ ਸੋਫੀਆ ਟਰੌਲਰਸ ਲਈ ਇੱਕ ਅਹਿਮ ਵਿਸ਼ਾ ਬਣੀ ਰਹਿੰਦੀ ਹੈ। ਸੋਫੀਆ ਹਯਾਤ ਇਨੀਂ ਦਿਨੀਂ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਅਤੇ ਉਹ ਤਕਰੀਬਨ ਰੋਜ਼ਾਨਾ ਹੀ ਕੋਈ ਨਾ ਕੋਈ ਤਸਵੀਰ ਆਪਣੇ ਫੈਂਸ ਲਈ ਸੋਸ਼ਲ ਮੀਡੀਆ ਉੱਪਰ ਸਾਂਝੀ ਕਰਦੀ ਰਹਿੰਦੀ ਹੈ । ਪ੍ਰੰਤੂ ਹਾਲ ਹੀ ਵਿੱਚ ਸੋਫੀਆ ਹਯਾਤ ਨੇ ਆਪਣੇ ਇੰਸਟਾਗ੍ਰਾਮ ਉੱਪਰ ਇੱਕ ਅਜਿਹਾ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਜੋ ਕਿ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਿਆ ।

ਇਹ ਸਕਰੀਨ ਸ਼ਾਟ ਸੋਫੀਆ ਨੂੰ ਸੋਸ਼ਲ ਮੀਡੀਆ ਉੱਪਰ ਇਨਬਾਕਸ ਵਿੱਚ ਆਏ ਇੱਕ ਮੈਸੇਜ ਦਾ ਹੈ । ਉਸ ਮੈਸੇਜ ਵਿੱਚ ਕਿਸੇ ਵੱਲੋਂ ਬਹੁਤ ਹੀ ਜ਼ਿਆਦਾ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਅਤੇ ਸੋਫੀਆ ਨੇ ਉਸ ਮੈਸੇਜ ਦਾ ਜੋ ਰਿਪਲਾਈ ਕੀਤਾ ਹੈ ਉਸ ਦਾ ਸਕਰੀਨ ਸ਼ਾਟ ਸਾਰਿਆਂ ਨਾਲ ਸਾਂਝਾ ਕੀਤਾ ।

ਆਖਰ ਕੀ ਸੀ ਉਸ ਮੈਸੇਜ ਵਿਚ ਲਿਖਿਆ?


ਸੋਫੀਆ ਹਯਾਤ ਨੂੰ ਉਸ ਦੇ ਇੰਸਟਾਗ੍ਰਾਮ ਉੱਪਰ ਕਿਸੇ ਅਭਿਸ਼ੇਕ ਨਾਮ ਦੇ ਵਿਅਕਤੀ ਨੇ ਇੱਕ ਮੈਸੇਜ ਕੀਤਾ । ਉਸ ਮੈਸੇਜ ਵਿੱਚ ਅਭਿਸ਼ੇਕ ਨਾਮ ਦੇ ਯੂਜ਼ਰ ਨੇ ਲਿਖਿਆ ਕਿ ਉਹ ਸੋਫੀਆ ਨੂੰ ਵੀਹ ਲੱਖ ਰੁਪਏ ਦੇਣ ਲਈ ਤਿਆਰ ਹੈ ਜੇਕਰ ਉਹ ਉਸ ਨਾਲ ਇੱਕ ਰਾਤ । ਭਾਵ ਉਸ ਨੇ ਸੋਫੀਆ ਨੂੰ ਮੈਸੇਜ ਵਿੱਚ ਇੱਕ ਰਾਤ ਬਿਤਾਉਣ ਲਈ ਵੀਹ ਲੱਖ ਰੁਪਏ ਦਾ ਆਫਰ ਦਿੱਤਾ । ਉਸ ਦਾ ਇਹ ਮੈਸੇਜ ਦੇਖ ਕੇ ਸੋਫੀਆ ਦਾ ਗੁੱਸਾ ਅਸਮਾਨੀ ਚੜ੍ਹ ਗਿਆ ਅਤੇ ਉਸ ਨੇ ਉਸ ਨੂੰ ਅਜਿਹਾ ਰਿਪਲਾਈ ਕੀਤਾ ਜੋ ਕਿ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।

ਸੋਫੀਆ ਦਾ ਰਿਪਲਾਈ


ਸੋਫੀਆ ਨੇ ਅਭਿਸ਼ੇਕ ਨਾਮ ਦੇ ਉਸ ਯੂਜ਼ਰ ਨੂੰ ਰਿਪਲਾਈ ਕੀਤਾ ਕਿ,
“ਵੀਹ ਲੱਖ ਮੇਰੇ ਲਈ ਕੁਝ ਵੀ ਨਹੀਂ, ਇੱਥੋਂ ਤੱਕ ਕਿ ਵੀਹ ਕਰੋੜ ਵਿੱਚ ਵੀ ਤੂੰ ਮੈਨੂੰ ਖਰੀਦ ਨਹੀਂ ਸਕਦਾ ” ਆਪਣੀ ਮਾਂ ਨੂੰ ਖਰੀਦ ਅਤੇ ਉਸ ਨੂੰ ਪੁੱਛ?
ਇਹ ਰਿਪਲਾਈ ਕਰਨ ਤੋਂ ਬਾਅਦ ਸੋਫੀਆ ਨੇ ਇਸ ਦਾ ਸਕਰੀਨ ਸ਼ਾਰਟ ਆਪਣੇ ਇੰਸਟਾਗ੍ਰਾਮ ਉੱਪਰ ਸ਼ੇਅਰ ਕਰ ਦਿੱਤਾ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ । ਸੋਫੀਆ ਦੇ ਇਸ ਰਿਪਲਾਈ ਦੀ ਉਸ ਦੇ ਫੈਨਸ ਵੱਲੋਂ ਵੀ ਕਾਫੀ ਜ਼ਿਆਦਾ ਸਰਾਹਨਾ ਕੀਤੀ ਗਈ । ਉਸ ਦਾ ਅਜਿਹਾ ਰਿਪਲਾਈ ਉਨ੍ਹਾਂ ਸਾਰੇ ਹੀ ਲੜਕੀਆਂ ਜਾਂ ਮਰਦਾਂ ਲਈ ਇੱਕ ਸਬਕ ਹੈ ਜੋ ਕਿ ਸੋਸ਼ਲ ਮੀਡੀਆ ਉੱਪਰ ਅਭਿਨੇਤਰੀਆਂ ਜਾਂ ਕੁੜੀਆਂ ਨੂੰ ਗੰਦੇ ਗੰਦੇ ਮੈਸੇਜ ਕਰਦੇ ਰਹਿੰਦੇ ਹਨ । ਤੁਹਾਨੂੰ ਦੱਸ ਦਈਏ ਕਿ ਅਭਿਨੇਤਰੀ ਅਤੇ ਪਹਿਲਾਂ ਮਾਡਲ ਰਹਿ ਚੁੱਕੀ ਸੋਫੀਆ ਹਯਾਤ ਨੇ 2016 ਸਾਲ ਵਿੱਚ ਨਨ ਬਣਨ ਦਾ ਐਲਾਨ ਕੀਤਾ ਸੀ ਜਿਸ ਨੂੰ ਦੇਖ ਸਾਰੇ ਹੀ ਹੈਰਾਨ ਰਹਿ ਗਏ ਸਨ । ਸੋਫੀਆ ਨੇ ਕਿਹਾ ਸੀ ਕਿ ਉਹ ਸਾਰੀਆਂ ਹੀ ਭੌਤਿਕਵਾਦੀ ਚੀਜ਼ਾਂ ਦਾ ਤਿਆਗ ਕਰਕੇ ਨਨ ਬਣਨ ਜਾ ਰਹੀ ਹੈ ।

ਕੌਣ ਹੈ ਸੋਫੀਆ ਹਯਾਤ?


ਸੋਫੀਆ ਹਯਾਤ ਪਹਿਲਾਂ ਕਈ ਵਾਰ ਕਈ ਗਲਤ ਕਾਰਨਾਂ ਕਰਕੇ ਬਹੁਤ ਵਾਰ ਖ਼ਬਰਾਂ ਵਿੱਚ ਰਹਿ ਚੁੱਕੀ ਹੈ । ਇਸ ਤੋਂ ਪਹਿਲਾਂ ਉਹ ਭਾਰਤੀ ਪਹਿਰਾਵੇ ਅਤੇ ਕ੍ਰਿਕਟਰ ਰੋਹਿਤ ਸ਼ਰਮਾ ਨਾਲ ਅਫੇਅਰ ਦੀਆਂ ਖ਼ਬਰਾਂ ਕਰਕੇ ਵੀ ਚਰਚਾ ਵਿੱਚ ਰਹਿ ਚੁੱਕੀ ਹੈ । ਇਸ ਤੋਂ ਇਲਾਵਾ ਉਹ ਬਿੱਗ ਬੌਸ ਸ਼ੋਅ ਵਿੱਚ ਕੀਤੇ ਗਏ ਕਾਰਨਾਮਿਆਂ ਕਰਕੇ ਵੀ ਵਿਵਾਦਾਂ ਵਿੱਚ ਰਹਿ ਚੁੱਕੀ ਹੈ । ਇਨੀਂ ਦਿਨੀਂ ਸੋਫੀਆ ਹਯਾਤ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਐਕਟਿਵ ਦੇਖਣ ਨੂੰ ਮਿਲਦੀ ਹੈ ਅਤੇ ਆਏ ਦਿਨ ਹੀ ਆਪਣੀਆਂ ਕਈ ਗਤੀਵਿਧੀਆਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕਰਦੀ ਰਹਿੰਦੀ ਹੈ । ਇਸ ਤੋਂ ਪਹਿਲਾਂ ਸਾਲ 2016 ਵਿੱਚ ਸੋਫੀਆ ਨੇ ਆਪਣੀ ਗਲੈਮਰਸ ਦੁਨੀਆਂ ਤਿਆਗ ਕੇ ਨਨ ਬਣਨ ਦਾ ਫੈਸਲਾ ਕੀਤਾ ਸੀ ਜਿਸ ਤੋਂ ਉਹ “ਗਿਆ ਮਦਰ ਸੋਫੀਆ” ਬਣ ਗਈ ।

ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਉਸਦੇ ਨਨ ਬਣਨ ਤੋਂ ਬਾਅਦ ਵੀ ਉਸ ਦੀ ਜ਼ਿੰਦਗੀ ਵਿੱਚ ਕੋਈ ਖਾਸ ਪਰਿਵਰਤਨ ਆਇਆ ਨਜ਼ਰ ਨਹੀਂ ਦਿੰਦਾ । ਇਸ ਤੋਂ ਇਲਾਵਾ ਸੋਫੀਆ ਨੇ ਕਿਹਾ ਸੀ ਕਿ ਉਸ ਦਾ ਇੱਕ ਹੀ ਬੁਆਏਫ੍ਰੈਂਡ ਹੈ ਅਤੇ ਉਹ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕਰਦੀ ਰਹਿੰਦੀ ਹੈ ।

ਲੋਕਾਂ ਦਾ ਕਹਿਣਾ ਹੈ ਕਿ ਉਹ ਨਨ ਤਾਂ ਬਣ ਗਈ ਹੈ ਪ੍ਰੰਤੂ ਉਸ ਦੀ ਜ਼ਿੰਦਗੀ ਬਹੁਤੀ ਜ਼ਿਆਦਾ ਪਰਿਵਰਤਿਤ ਹੋਈ ਦਿਖਾਈ ਨਹੀਂ ਦਿੰਦੀ । ਉਹ ਅੱਜ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਆਪਣੀਆਂ ਕੁਝ ਤਸਵੀਰਾਂ ਕਰਕੇ ਚਰਚਾ ਵਿੱਚ ਬਣੀ ਰਹਿੰਦੀ ਹੈ । ਫਿਲਹਾਲ ਇਹਨੀਂ ਦਿਨੀਂ ਸੋਫੀਆ ਦੇ ਇਸ ਸਕ੍ਰੀਨ ਸ਼ਾਟ ਦੇ ਚਰਚੇ ਹਰ ਪਾਸੇ ਚੱਲ ਰਹੇ ਹਨ ।

About admin

Check Also

ਹੈਰਾਨੀਜਨਕ ਖੁਲਾਸਾ ਸਿਸੋਦੀਆ ਨੇ ਦੱਸਿਆ ਕਿ ਕੇਜਰੀਵਾਲ ਨੇ ਕਿਉਂ ਮੰਗੀ ਮੁਆਫ਼ੀ.!

ਹੈਰਾਨੀਜਨਕ ਖੁਲਾਸਾ ਸਿਸੋਦੀਆ ਨੇ ਦੱਸਿਆ ਕਿ ਕੇਜਰੀਵਾਲ ਨੇ ਕਿਉਂ ਮੰਗੀ ਮੁਆਫ਼ੀ.! ਕੇਜਰੀਵਾਲ ਦੀ ਮਜੀਠੀਆ ਤੋਂ …

Leave a Reply

Your email address will not be published. Required fields are marked *