Breaking News
Home / Uncategorized / ਹੁਣ ਚੁਟਕੀਆਂ ਚ ਬਣਵਾਓ ਡਰਾਈਵਿੰਗ ਲਾਇਸੈਂਸ-ਜਾਣੋ ਕਿਵੇਂ….

ਹੁਣ ਚੁਟਕੀਆਂ ਚ ਬਣਵਾਓ ਡਰਾਈਵਿੰਗ ਲਾਇਸੈਂਸ-ਜਾਣੋ ਕਿਵੇਂ….

ਜਿੱਦਾਂ ਹੀ ਡਰਾਈਵਿੰਗ ਲਾਇਸੈਂਸ ਬਣਵਾਉਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੀਆਂ ਅੱਖਾਂ ਦੇ ਸਾਹਮਣੇ ਦਲਾਲਾਂ ਨਾਲ ਭਰਿਆ RTO ਦਫਤਰ ਨਜ਼ਰ ਆਉਂਦਾ ਹੈ।ਜੇਕਰ ਤੁਸੀਂ ਬਿਨਾ ਲਾਇਸੈਂਸ ਦੇ ਗੱਡੀ ਜਾਂ ਬਾਈਕ ਚਲਾਉਂਦੇ ਹੋ ਤਾਂ ਇਹ ਗੈਰ ਕਾਨੂੰਨੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬੇਹੱਦ ਹੀ ਆਸਾਨ ਤਰੀਕੇ ਜਿਸ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਆਪਣਾ ਡਰਾਈਵਿੰਗ ਬਣਵਾ ਸਕਦੇ ਹੋ।ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਨਜ਼ਦੀਕੀ RTO ਦਫਤਰ ਵਿੱਚ ਜਾ ਕੇ ਲਰਨਿੰਗ ਲਾਇਸੈਂਸ ਲਈ

ਅਪਲਾਈ ਕਰਨਾ ਹੋਵੇਗਾ। ਇਸ ਲਈ ਤੁਹਾਡੇ ਕੋਲ ਤਾਜ਼ੀਆਂ ਖਿਚਵਾਈਆਂ ਗਈਆਂ 4 ਪਾਸਪੋਰਟ ਸਾਈਜ਼ ਫੋਟੋਆਂ, ਰੈਜ਼ੀਡੈਂਟ ਪਰੂਫ਼, ਉਮਰ ਦਾ ਪਰੂਫ਼ ਤੇ ਫਿਜ਼ੀਕਲ ਫਿਟਨੈੱਸ ਦਾ ਸੈਲਫ ਡਿਕਲੇਰੇਸ਼ਨ ਹੋਣਾ ਜ਼ਰੂਰੀ ਹੈ। ਤੁਹਾਨੂੰ ਇਹ ਸਾਰੇ ਕਾਗਜ਼ਾਤ ਨੋਟਰੀ ਤੋਂ ਅਟੈਸਟਿਡ ਕਰਵਾਉਣੇ ਹੋਣਗੇ।ਰੈਜ਼ੀਡੈਂਟ ਪਰੂਫ਼ ਵਜੋਂ ਤੁਸੀਂ ਆਈਡੀ ਕਾਰਡ, ਰਾਸ਼ਨ ਕਾਰਡ, ਪਾਸਪੋਰਟ, ਬਿਜਲੀ ਬਿੱਲ, ਪਾਣੀ ਬਿੱਲ, ਬੈਂਕ ਦੀ ਪਾਸਬੁੱਕ ਜਿਸ ‘ਤੇ ਪਤਾ ਲਿਖਿਆ ਹੋਵੇ, MTNL, BSNL ਦਾ ਫੋਨ ਬਿੱਲ ਦੀ ਵਰਤੋਂ ਕਰ ਸਕਦੇ ਹੋ।ਉਮਰ ਦੇ ਪਰੂਫ ਵਜੋਂ ਤੁਸੀਂ 10ਵੀਂ ਕਲਾਸ ਦਾ ਸਰਟੀਫਿਕੇਟ, ਬਰਥ

ਸਰਟੀਫਿਕੇਟ, ਪੈਨ ਕਾਰਡ ਤੇ CGSH ਕਾਰਡ ਪ੍ਰਮਾਣਿਤ ਹੁੰਦਾ ਹੈ। 18 ਸਾਲ ਜਾਂ ਉਸ ਤੋਂ ਵਧੇਰੇ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ LMV (ਲਾਈਟ ਮੋਟਰ ਵਹੀਕਲ ਲਈ) ਕੈਟਿਗਿਰੀ ਦੇ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਦਾ ਹੈ।ਲਰਨਿੰਗ ਡਰਾਈਵਿੰਗ ਲਾਇਸੈਂਸ ਪਾਉਣ ਲਈ ਸਾਰੇ ਦੱਸੇ ਗਏ ਜ਼ਰੂਰੀ ਕਾਗਜ਼ਾਤ ਨੂੰ ਫਾਰਮ ਨੰਬਰ 1, 2 ਤੇ 3 ਦੇ ਨਾਲ ਭਰ ਕੇ RTO ਦਫਤਰ ਵਿੱਚ ਜਮ੍ਹਾਂ ਕਰਵਾ ਦਿਓ।ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਇੱਕ ਟੈਸਟ ਹੋਵੇਗਾ। ਇਹ ਟੈਸਟ ਟਰੈਫਿਕ ਨਿਯਮਾਂ ਨਾਲ ਸਬੰਧਤ ਹੁੰਦਾ ਹੈ। ਟੈਸਟ ਪਾਸ ਕਰਨ ਤੋਂ ਬਾਅਦ ਤੁਹਾਨੂੰ

ਲਰਨਿੰਗ ਡਰਾਈਵਿੰਗ ਲਾਇਸੈਂਸ ਦੇ ਦਿੱਤਾ ਜਾਵੇਗਾ। ਇਹ ਲਰਨਿੰਗ ਡਰਾਈਵਿੰਗ ਲਾਇਸੈਂਸ 6 ਮਹੀਨਿਆਂ ਤੱਕ ਵੈਲਿਡ ਰਹਿੰਦਾ ਹੈ।ਲਰਨਿੰਗ ਡਰਾਈਵਿੰਗ ਲਾਇਸੈਂਸ ਮਿਲਣ ਤੋਂ ਇੱਕ ਮਹੀਨੇ ਬਾਅਦ ਤੁਸੀਂ ਆਪਣੇ ਲਰਨਿੰਗ ਡਰਾਈਵਿੰਗ ਲਾਇਸੈਂਸ ਨੂੰ RTO ਦਫਤਰ ਵਿੱਚ ਜਮ੍ਹਾਂ ਕਰਵਾ ਸਕਦੇ ਹੋ। ਲਰਨਿੰਗ ਡਰਾਈਵਿੰਗ ਲਾਇਸੈਂਸ ਨੂੰ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਹਾਡਾ ਡਰਾਈਵਿੰਗ ਟੈਸਟ ਲਿਆ ਜਾਵੇਗਾ। ਇਸ ਟੈਸਟ ਨੂੰ

ਪਾਸ ਕਰਨ ਤੋਂ ਬਾਅਦ ਤੁਹਾਡਾ ਪਰਮਾਨੈਂਟ ਡਰਾਈਵਿੰਗ ਲਾਇਸੈਂਸ ਤੁਹਾਡੇ ਪਤੇ ‘ਤੇ ਸਪੀਡ ਪੋਸਟ ਰਾਹੀਂ ਭੇਜ ਦਿੱਤਾ ਜਾਵੇਗਾ।ਲਰਨਿੰਗ ਡਰਾਈਵਿੰਗ ਲਾਇਸੈਂਸ ਮਿਲਣ ਤੋਂ ਬਾਅਦ ਤੁਹਾਡੇ ਕੋਲ ਡਰਾਈਵਿੰਗ ਸਿੱਖਣ ਦੇ ਲਈ ਵੱਧ ਤੋਂ ਵੱਧ 6 ਮਹੀਨੇ ਦਾ ਸਮਾਂ ਹੁੰਦਾ ਹੈ. ਜੇਕਰ ਤੁਸੀਂ 6 ਮਹੀਨੇ ਵਿੱਚ ਡਰਾਈਵਿੰਗ ਸਹੀ ਤਰੀਕੇ ਨਾਲ ਨਹੀਂ ਸਿੱਖੀ ਤਾਂ ਤੁਹਾਡਾ ਲਰਨਿੰਗ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਵੇਗਾ।

About admin

Check Also

ਵੱਡੀ ਖਬਰ : ਘੱਟ ਉਮਰ ਵਿੱਚ ਹੀ ਇਸ ਵੱਡੀ ਐਕਟਰੈਸ ਦੀ ਹੋਈ ਮੌਤ , ਸੋਗ ਵਿੱਚ ਪੂਰਾ ਫ਼ਿਲਮੀ ਜਗਤ

मौत किसी की भी और कैसी भी हो यकीन मानिये बहुत ही दुखद होती है. …

Leave a Reply

Your email address will not be published. Required fields are marked *